ਕੀ ਤੁਸੀਂ ਬੇਘਰ ਹੋ?
ਕੀ ਤੁਸੀਂ ਬੇਘਰ ਹੋ, ਬੇਘਰ ਹੋਣ ਵਾਲੇ ਹੋ, ਜਾਂ ਅਢੁਕਵੀਆਂ ਸਥਿਤੀਆਂ ਵਿਚ ਰਹਿ ਰਹੇ ਹੋ?
ਤੁਸੀਂ ਵੀ ਸਾਡੀ ਬੇਘਰੇਪਨ ਦੀ ਸੇਵਾ - ਸਹਾਇਤਾ ਅਤੇ ਸਲਾਹ ਤੋਂ ਲੈ ਕੇ, ਆਰਜ਼ੀ ਰਿਹਾਇਸ਼ ਲਈ, ਰਹਿਣ ਲਈ ਕਿਸੇ ਥਾਂ ਨੂੰ ਲੱਭਣ ਲਈ ਮਦਦ ਦੇ ਯੋਗ ਹੋ ਸਕਦੇ ਹੋ।
ਇਸ ਵੇਲੇ ਸਾਡੇ ਕੋਲ, ਬੇਘਰਾਂ ਨੂੰ ਸਲਾਹ ਦੇਣ ਵਾਲੇ ਤਿੰਨ ਅਫ਼ਸਰ [Homeless Advice Officers] ਹਨ, ਜਿਹਨਾਂ ਚੋਂ ਘੱਟੋ ਘੱਟ ਇਕ ਅਫ਼ਸਰ, ਸਾਡੇ ਕੰਮ ਕਰਨ ਦੇ ਆਮ ਘੰਟਿਆਂ ਦੌਰਾਨ ਹਮੇਸ਼ਾਂ ਡਿਊਟੀ ਤੇ ਰਹਿੰਦਾ ਹੈ :
ਐਮਰਜੈਂਸੀ ਸੇਵਾ
ਇਹਨਾਂ ਘੰਟਿਆਂ ਤੋਂ ਮਗਰੋਂ, 08702 402994 'ਤੇ ਐਮਰਜੈਂਸੀ ਡਿਊਟੀ ਟੀਮ [Emergency Duty Team] ਰਾਹੀਂ ਇਕ ਐਮਰਜੈਂਸੀ ਸੇਵਾ ਮੁਹਈਆ ਕੀਤੀ ਜਾਂਦੀ ਹੈ।
ਕਿਰਪਾ ਕਰਕੇ ਯਾਦ ਰੱਖੋ ਕਿ ਇਹ ਸਾਡੀ ਇਕ ਐਮਰਜੈਂਸੀ ਸੇਵਾ ਹੈ, ਇਸਲਈ ਤੁਹਾਨੂੰ ਪਹਿਲਾਂ ਹੋਰ ਵਿਕਲਪ ਵੇਖਣੇ ਚਾਹੀਦੇ ਹਨ। ਸਾਡਾ ਪਹਿਲਾ ਉਦੇਸ਼, ਤੁਹਾਨੂੰ, ਜੇ ਮੁਨਾਸਿਬ ਹੈ, ਤਾਂ ਤੁਹਾਡੀ ਮੌਜੂਦਾ ਰਿਹਾਇਸ਼ ਤੋਂ ਵਾਂਝਾ ਹੋਣ ਤੋਂ ਬਚਾਉਣਾ ਹੈ। ਜਾਂ ਸ਼ਾਇਦ ਤੁਸੀਂ, ਜਦੋਂ ਤਕ ਅਸੀਂ ਆਪਣੀ ਉਡੀਕ ਸੂਚੀ ਸਿਲਸਿਲੇ ਰਾਹੀਂ ਤੁਹਾਡੇ ਲਈ ਰਹਿਣ ਵਾਸਤੇ ਕੋਈ ਥਾਂ ਲੱਭਣ ਵਿਚ ਮਦਦ ਕਰੀਏ, ਪਰਿਵਾਰ ਜਾਂ ਦੋਸਤਾਂ-ਸਹੇਲੀਆਂ ਕੋਲ ਰਹਿ ਸਕਦੇ ਹੋ। ਹਾਉਸਿੰਗ ਮੁਹਈਆ ਕਰਨ ਵਾਲੇ ਹੋਰ ਵੀ ਹਨ, ਜੋ ਮਦਦ ਕਰ ਸਕਦੇ ਹਨ।