ਡਾਰਲਿੰਗਟਨ ਬਰੋ ਕੌਂਸਲ, ਉਹਨਾਂ ਸੇਵਾਵਾਂ ਬਾਰੇ ਆਪਣੇ ਨਾਗਰਿਕਾਂ ਅਤੇ ਸੇਵਾਵਾਂ ਦੀ ਵਰਤੋਂ ਕਰਨ ਵਾਲਿਆਂ ਨਾਲ ਸਰਗਰਮ ਵਿਚਾਰ-ਵਟਾਂਦਰਾ ਕਰਦੀ ਹੈ, ਜੋ ਇਹ, ਇਕ ਸਲਾਨਾ ਭਾਈਚਾਰਕ ਸਰਵੇਖਣਾਂ, ਹਰ ਸਾਲ ਨਾਗਰਿਕਾਂ ਦੇ 2 ਜਾਂ 3 ਪੈਨਲਾਂ ਅਤੇ ਕੇਂਦਰਿਤ ਸਮੂਹਾਂ ਸਮੇਤ ਸੇਵਾ ਦੇ ਵਿਸ਼ੇਸ਼ ਸਰਵੇਖਣਾਂ ਸਮੇਤ ਵੱਖ ਵੱਖ ਤਰੀਕਿਆਂ ਰਾਹੀਂ ਮੁਹਈਆ ਕਰਦੀ ਹੈ। ਇਸਤੋਂ ਇਲਾਵਾ, ਕੌਂਸਲ ਦੇ ਟਾਊਨ ਸੈਂਟਰ ਅਤੇ ਚੌਗਿਰਦੇ ਵਰਗੇ ਮੁੱਦਿਆਂ ਬਾਰੇ ਵਿਚਾਰ ਕਰਨ ਲਈ ਕਈ ਸਲਾਹਕਾਰੀ ਫੋਰਮਾਂ ਹਨ, ਜਿਹਨਾਂ ਵਿਚ ਕੌਂਸਲਰ ਵੀ ਸ਼ਾਮਿਲ ਹਨ।
ਸਾਡੇ ਨਾਲ ਸੰਪਰਕ ਕਰਨ ਦਾ ਇਕ ਹੋਰ ਤਰੀਕਾ ਹੈ। ਇਸ ਵੈਬਸਾਈਟ ਦੀ ਦਸਤਾਵੇਜ਼ ਲਾਇਬ੍ਰੇਰੀ ਵਿਚ ਉਪਲਬਧ ਜਾਂ ਕੌਂਸਲ ਦਫ਼ਤਰਾਂ ਤੋਂ ਮਿਲਣ ਵਾਲੇ ਪ੍ਰਤਿਪੁਸ਼ਟੀ ਫ਼ਾਰਮ ਦੀ ਵਰਤੋਂ ਕਰੋ। ਤੁਹਾਨੂੰ ਕੌਂਸਲ ਅਤੇ ਇਸਦੀਆਂ ਸੇਵਾਵਾਂ ਬਾਰੇ ਕੀ ਚੰਗਾ ਲਗਦਾ ਹੈ ਜਾਂ ਅਸੀਂ ਤੁਹਾਨੂੰ ਬਿਹਤਰ ਸੇਵਾ ਕਿਵੇਂ ਦੇ ਸਕਦੇ ਹਾਂ, ਬਾਰੇ ਤੁਹਾਡੇ ਕੋਈ ਸੁਝਾਅ ਹਨ, ਤਾਂ ਸਾਨੂੰ ਦਸੋ। ਕਈ ਵਾਰੀ ਕਈ ਗੱਲਾਂ ਗ਼ਲਤ ਹੋ ਜਾਂਦੀਆਂ ਹਨ। ਜਦੋਂ ਇੰਝ ਹੁੰਦਾ ਹੈ, ਤਾਂ ਸਾਨੂੰ ਇਸ ਬਾਰੇ ਜਾਣਨ ਦੀ ਲੋਡ਼ ਹੁੰਦੀ ਹੈ, ਤਾਂਕਿ ਅਸੀਂ, ਜਿਥੇ ਕਿਥੇ ਉਚਿਤ ਹੋਵੇ, ਕਾਰਵਾਈ ਕਰ ਸਕੀਏ। ਇਸਲਈ ਜੇ ਤੁਹਾਡੀ ਕੋਈ ਸ਼ਿਕਾਇਤ ਹੈ, ਤਾਂ ਕਿਰਪਾ ਕਰਕੇ ਸਾਨੂੰ ਦਸੋ। ਕੁਝ ਸ਼ਿਕਾਇਤਾਂ, ਜਿਹਨਾਂ ਵਿਚ ਵਿਦਿਆ (ਸਕੂਲ) ਅਤੇ ਸਮਾਜਕ ਸੇਵਾਵਾਂ, ਨੂੰ ਇਸ ਸਿਲਸਿਲੇ ਦੀ ਮਦਦ ਰਾਹੀਂ ਨਜਿੱਠਿਆ ਜਾਂਦਾ ਅਤੇ ਵੇਰਵੇ, ਪ੍ਰਤਿਪੁਸ਼ਟੀ ਫ਼ਾਰਮ ਤੇ ਹਨ। ਇਹਨਾਂ ਸੇਵਾਵਾਂ ਦੇ ਪਹਿਲੂਆਂ ਬਾਰੇ ਸਮਾਜਕ ਸੇਵਾਵਾਂ ਲਈ ਪ੍ਰਤਿਪੁਸ਼ਟੀ ਵਾਸਤੇ ਇਸੇ ਤਰ੍ਹਾਂ ਦਾ ਹੀ ਇਕ ਹੋਰ ਫ਼ਾਰਮ ਵੀ ਹੈ।
ਕੌਂਸਲ ਦੇ ਸਮੂਹਕ ਸ਼ਿਕਾਇਤ ਅਮਲ ਦੇ ਤਿੰਨ ਪਡ਼ਾਅ ਹਨ- ਪਡ਼ਾਅ 1 ਜਿਥੇ ਤੁਸੀਂ ਆਪਣੀ ਸ਼ਿਕਾਇਤ ਬਾਰੇ ਉਸ ਸਟਾਫ਼ ਨਾਲ ਰਸਮੀ ਤੌਰ ਤੇ ਗਲਬਾਤ ਕਰ ਸਕਦੇ ਹੋ, ਜੋ ਤੁਹਾਨੂੰ ਸੇਵਾ ਮੁਹਈਆ ਕਰਦਾ ਹੈ। ਜ਼ਿਆਦਾਤਰ ਸ਼ਿਕਾਇਤਾਂ ਇਸ ਪਡ਼ਾਅ ਉਤੇ ਹੀ ਸਫ਼ਲਤਾਪੂਰਵਕ ਨਿਪਟ ਜਾਂਦੀਆਂ ਹਨ। ਪਰ ਜੇ ਤੁਸੀਂ ਉਹਨਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਉਸ ਵਿਭਾਗ ਦੇ ਡਾਇਰੈਕਟਰ ਨੂੰ ਇੱਕ ਰਸਮੀ ਪਡ਼ਤਾਲ ਕਰਵਾਉਣ ਲਈ ਕਹਿ ਸਕਦੇ ਹੋ-ਇਹ 2 ਪਡ਼ਾਅ ਹੈ। ਡਾਇਰੈਕਟਰ ਕਿਸੇ ਨੂੰ ਪਡ਼ਤਾਲ ਕਰਨ ਲਈ ਨਿਯੁਕਤ ਕਰੇਗਾ, ਆਮ ਕਰਕੇ ਰਸਮੀ ਸ਼ਿਕਾਇਤ ਦੇ 15 ਦਿਨਾਂ ਦੇ ਅੰਦਰ ਅੰਦਰ ਤੁਹਾਨੂੰ ਜਵਾਬ ਦਏਗਾ। ਜੇ ਤੁਸੀਂ ਅਜੇ ਵੀ ਸੰਤੁਸ਼ਟ ਨਹੀਂ ਹੋ, ਤਾਂ ਤੁਸੀਂ ਪਡ਼ਾਅ 3 ਵਜੋਂ, ਚੀਫ਼ ਐਗਜ਼ੈਕਟਿਵ ਨੂੰ ਆਪਣੀ ਸ਼ਿਕਾਇਤ ਦਾ ਜਾਇਜ਼ਾ ਲੈਣ ਲਈ ਬੇਨਤੀ ਕਰ ਸਕਦੇ ਹੋ। ਚੀਫ਼ ਐਗਜ਼ੈਕਟਿਵ ਤੁਹਾਨੂੰ ਆਪਣੇ ਨਤੀਜਿਆਂ ਬਾਰੇ ਲਿਖੇਗਾ। ਤੀਜੇ ਪਡ਼ਾਅ ਨਾਲ, ਕੌਂਸਲ ਦਾ ਅਮਲ ਪੂਰਾ ਹੋ ਜਾਂਦਾ ਹੈ।
ਤੁਹਾਨੂੰ ਸਥਾਨਕ ਸਰਕਾਰੀ ਲੋਕਪਾਲ [Local Government Ombudsman], ਜੋਕਿ ਕੌਂਸਲ ਤੋਂ ਸੁਤੰਤਰ ਹੈ, ਨੂੰ ਸ਼ਿਕਾਇਤ ਕਰਨ ਦਾ ਹੱਕ ਹੈ। ਇਹ ਲੋਕਪਾਲ, ਜਦ ਤਕ ਕਿ ਕੌਂਸਲ ਕੋਲ ਇੰਝ ਕਰਨ ਦਾ ਉਚਿਤ ਮੌਕਾ ਨਹੀਂ ਹੈ ਅਤੇ ਕੁਝ ਅਜਿਹੀਆਂ ਗਲਾਂ ਹਨ, ਜਿਹਨਾਂ ਦੀ ਉਹ ਪਡ਼ਤਾਲ ਨਹੀਂ ਕਰ ਸਕਦੀ, ਆਮ ਤੌਰ ਤੇ ਤੁਹਾਡੀ ਸ਼ਿਕਾਇਤ ਦੀ ਪਡ਼ਤਾਲ ਨਹੀਂ ਕਰਦਾ। ਲੋਕਪਾਲ, ਉਹਨਾਂ ਸੇਵਾਵਾਂ, ਜੋ ਉਹ ਮੁਹਈਆ ਕਰਦੇ ਹਨ, ਬਾਰੇ ਦੱਸਣ ਲਈ ਇਕ ਲੀਫ਼ਲੈਟ ਤਿਆਰ ਕਰਦਾ ਹੈ, ਜੋਕਿ ਉਹਨਾਂ ਦੀ ਵੈਬਸਾਈਟ ਤੇ ਉਪਲਬਧ ਹੈ।
ਸਥਾਨਕ ਸਰਕਾਰੀ ਲੋਕਪਾਲ ਦੀ ਵੈਬਸਾਈਟ ਤੇ ਜਾਣ ਲਈ ਹੇਠਾਂ ਦਿਤੇ ਗਏ ਲਿੰਕ ਜਾਂ ਲੋਗੋ ਤੇ ਕਲਿਕ ਕਰੋ :
ਸਥਾਨਕ ਸਰਕਾਰੀ ਲੋਕਪਾਲ ਵੈਬਸਾਈਟ (ਨਵੀਂ ਵਿੰਡੋ) ਤੇ ਜਾਓ [Visit the Local Government Ombudsman Website]